Diljit Dosanjh - Stars lyrics

[Diljit Dosanjh - Stars lyrics]

ਵੰਗ ਛਣਕੀ ਵਰਦਾ ਏ ਮੀਂਹ ਕੁੜੀਏ
ਅੱਖ ਤੇਰੀ ਗਈ ਸਾਗਰਾ ਨੂੰ ਪੀ ਕੁੜੀਏ
ਰਾਤੀ ਤੇਰੇ ਨੀ ਬਨੇਰੇ ਉੱਤੇ ਆਣ ਖੜਦੇ
ਨੀ ਤੂੰ ਤਾਰਿਆਂ ਦਾ ਲਾ ਦਿੱਤਾ ਜੀ ਕੁੜੀਏ

ਜਦੋ ਮੱਥੇ ਉੱਤੋਂ ਜ਼ੁਲਫ ਹਟਾਈ ਸੋਹਣੀਏ
ਤੇਰੇ ਰੰਗ ਦੀ ਸਵੇਰ ਚੜ ਆਈ ਸੋਹਣੀਏ
ਤੇਰੇ ਰੰਗ ਦੀ ਸਵੇਰ ਚੜ ਆਈ ਸੋਹਣੀਏ
ਕਦੇ ਤਾਂ ਮੇਰੇ ਕੋਲੇ ਆਕੇ ਆਖੀ ਦਿਲ ਦੀ ਗੱਲ ਕੁੜੇ
ਖਤ ਸਾਨੂ ਨੀ ਦੇ ਜਾਵੀ ਲਿਖਿਆ ਸੀ ਜੋ ਕਲ ਕੁੜੇ
ਮਿੱਠੀ-ਮਿੱਠੀ ਪੀੜੀ ਇਸ਼ਕ ਦੀ ਸਾਡੇ ਵੱਲ ਨੂੰ ਕੰਲ ਕੁੜੇ
ਦਿਲ ਤੇਰੇ ਵਿਚ ਆਵਾਗੇ ਨੀ, ਨੰਗੇ ਪੈਰੀ ਚੱਲ ਕੁੜੇ

ਮੇਰੇ ਹਾਸਿਆ ਦੇ ਨਾਲ ਤੇਰੀ ਯਾਦ ਰਹਿੰਦੀ ਆ
ਮੇਰੇ ਕੰਨੀ ਤੇਰੇ ਚਾਂਜਰਾਂ ਦੀ 'ਵਾਜ ਰਹਿੰਦੀ ਆ
ਤੇਰਾ ਦੂਰ ਜਾਣਾ ਦਿਲ ਵਾਲੀ ਪੀੜ ਬਣਦੀ
ਤੇਰੀ ਦੀਦ ਮੇਰਾ ਬਣਕੇ ਇਲਾਜ ਰਹਿੰਦੀ ਆ
ਨੀ ਤੂੰ ਆਸ਼ਕਾਂ ਦੇ ਰੋਗ ਦੀ, ਦਵਾਈ ਸੋਹਣੀਏ
ਰਾਜ ਦਿਲ ਨੂੰ ਵੀ ਰੱਖਦਾ ਖੜਾਈ ਸੋਹਣੀਏ

ਜਦੋ ਮੱਥੇ ਉਤੋਂ ਜ਼ੁਲਫ ਹਟਾਈ ਸੋਹਣੀਏ
ਤੇਰੇ ਰੰਗ ਦੀ ਸਵੇਰ ਚੜ ਆਈ ਸੋਹਣੀਏ
ਤੇਰੇ ਰੰਗ ਦੀ ਸਵੇਰ ਚੜ ਆਈ ਸੋਹਣੀਏ
ਕਦੇ ਤਾਂ ਮੇਰੇ ਕੋਲੇ ਆਕੇ ਆਖੀ ਦਿਲ ਦੀ ਗੱਲ ਕੁੜੇ
ਖਤ ਸਾਨੂ ਨੀ ਦੇ ਜਾਵੀ ਲਿਖਿਆ ਸੀ ਜੋ ਕਲ ਕੁੜੇ
ਮਿੱਠੀ-ਮਿੱਠੀ ਪੀਣੀ ਇਸ਼ਕ ਦੀ ਸਾਡੇ ਵੱਲ ਨੂੰ ਕੰਲ ਕੁੜੇ
ਦਿਲ ਤੇਰੇ ਵਿਚ ਆਵਾਗੇ ਨੀ, ਨੰਗੇ ਪੈਰੀ ਚੱਲ ਕੁੜੇ

ਵੰਗ ਛਣਕੀ ਵਰਦਾ ਏ ਮੀਂਹ ਕੁੜੀਏ
ਅੱਖ ਤੇਰੀ ਗਈ ਸਾਗਰਾ ਨੂੰ ਪੀ ਕੁੜੀਏ
ਰਾਤੀ ਤੇਰੇ ਨੀ ਬਨੇਰੇ ਉੱਤੇ ਆਣ ਖੜਦੇ
ਨੀ ਤੂੰ ਤਾਰਿਆਂ ਦਾ ਲਾ ਦਿੱਤਾ ਜੀ ਕੁੜੀਏ

Interpretation for


Add Interpretation

A B C D E F G H I J K L M N O P Q R S T U V W X Y Z #
Interpret